1944 ਚ ਬਲਵੰਤ ਗਾਰਗੀ ਦੀ ਛਪੀ ਕਿਤਾਬ ਕੱਕਾ ਰੇਤਾ ਦੋ ਦਿਨ ਪਹਿਲਾਂ ਮੇਰੀ ਹੱਥੀ ਚੜੀ। ਇਸ ਕੱਕੇ ਰੇਤੇ ਦੀ ਵਾਸ਼ਨਾ ਅਜੇ ਵੀ ਮੌਜੂਦ ਆ। ਕਹਿਣ ਨੂੰ ਤਾਂ ਕਿਤਾਬ ਦਾ ਨਾਮ ਕੱਕਾ ਰੇਤਾ ਹੈ ਪਰ ਇਸ ਕਿਤਾਬ ਵਿਚ ਰੇਤੀਲੇ ਟਿੱਬਿਆਂ ਦੇ ਪਿੰਡਾਂ ਦੇ ਰੰਗ ਬਿਰੰਗੇ ਚਿੱਤਰ ਅੱਖਾਂ ਮੂਹਰੇ ਨੱਚਦੇ ਨੇ। ਇਸ ਕਿਤਾਬ ਨੂੰ ਪੜਦਿਆਂ ਹੋਇਆ ਮੈਂਨੂੰ ਲਗਾ ਕੇ ਮੇਰਾ ਤੇ ਗਾਰਗੀ ਦਾ ਬਚਪਨ ਕੱਠੇਆਂ ਖੇਡਦਿਆਂ ਬੀਤਿਆ । ਕੱਠਿਆ ਹੀ ਮਾਵਾ ਤੋ ਕੁੱਟ ਖਾਦੀ, ਕੱਠਿਆਂ ਹੀ ਕਿ ਕਿੱਕਰਾਂ ਟਾਹਲੀਆਂ, ਪਿੱਪਲਾਂ ਬੋਹੜਾ ਤੇ ਖੇਡੇ, ਅਧਿਆਪਕ ਤੋ ਕੁੱਟ ਦੇ ਡਰ ਕਰਨ ਸਕੂਲੋਂ ਛੂਟੀਆਂ ਮਾਰੀਆਂ। ਆਪਣੀ ਪੜਾਈ ਕਰਦਿਆ ਉਸਨੂੰ ਆਪਣੇ ਬਚਪਨ ਬੀਤਣ ਦੀ ਭਣਕ ਉਦੋ ਲਗਦੀ ਹੈ। ਜਦੋਂ ਉਹ ਦੋ ਸਾਲਾਂ ਬਾਅਦ ਆਪਣੇ ਨਾਨਕੇ ਜਾਂਦਾ ਤੇ ਨਾਨੀ ਤੇ ਆਂਢਣਾ ਗੁਆਂਢਣਾਂ ਉਹਦਾ ਮੂੰਹ ਮੁਹਾਂਦਰਾ ਦੇਖ ਕੇ ਹੈਰਾਨ ਹੋ ਜਾਂਦੀਆਂ। ਕਹਾਣੀ ਨੁੂੰ ਦੱਸ ਕੇ ਤੁਹਾਡਾ ਮਜ਼ਾ ਕਿਰਕਿਰਾ ਨਹੀ ਕਰਨਾ ਚਾਵਾਂਗਾ, ਤੁਸੀ ਖੁਦ ਪੜਿਓ ਤਾ ਜਿਆਦਾ ਇਸਦਾ ਆਨੰਦ ਲੈ ਪਾਵੋਗੇ। ਅਖ਼ੀਰ ਚ ਜਿਸ ਤਰਾਂ ਰੰਮੀ ਤੇ ਬਲਵੰਤ ਦੇ ਅਣਕਹੇ ਰਿਸ਼ਤੇ ਵਿੱਚਕਾਰ ਪੜਾਈ , ਕੱਕੇ ਰੇਤੇ ਤੇ ਬਲਵੰਤ ਵਿੱਚਕਾਰ ਸ਼ਹਿਰ ਆ ਗਿਆ ਉਸੇ ਤਰਾਂ ਮੇਰੇ ਤੇ ਏ ਸੀ ਜੋਸ਼ੀ ਲਾਇਬ੍ਰੇਰੀ ਵਿੱਚਕਾਰ ਸਕਿਓਰਿਟੀ ਗਾਰਡ ਆਉਂਦਾ ਹੈ….

